fbpx

Now it's up to us : Help us make positive environmental change a priority :
Click here to Donate

Celebrating 445th Foundation Day of Sacred city, Amritsar by launching EcoAmritsar 450

ਅੰਮ੍ਰਿਤਸਰ ਸ਼ਹਿਰ ਦਾ 445ਵਾਂ ਸਥਾਪਨਾ ਦਿਵਸ ਸੋਮਵਾਰ 27 ਜੂਨ – Amritsar Foundation Day June 27, 2022
ਗੁਰੂ ਰਾਮਦਾਸ ਸਾਹਿਬ ਵੱਲੋਂ ਅਰੰਭੇ ਇਸ ਸ਼ਹਿਰ ਦੇ ਸੋਹਣੇ ਭਵਿੱਖ ਨੂੰ ਘੜਣ ਲਈ ਅਸੀਂ ਅਗਲੇ 5 ਸਾਲਾਂ ਵਿੱਚ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ 550 ਰੁੱਖਾਂ ਦੇ 450 ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦਾ ਟੀਚਾ ਰੱਖਦੇ ਹਾਂ।
‘ਈਕੋ ਅਮ੍ਰਿੰਤਸਰ 450′ ਨਾਂ ਹੇਠ ਇਸ ਮੁਹਿੰਮ ਤਹਿਤ ਸਮਾਜਿਕ, ਵਿਦਿਅਲ, ਪ੍ਰਵਾਸੀ, ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਨਾਲ ਜੋੜ ਕੇ ਇਸ ਟੀਚੇ ਵੱਲ੍ਹ ਵਧਿਆ ਜਾਵੇਗਾ।
ਇੱਕ ਜੰਗਲ ਸਹੀ ਢੰਗ ਨਾਲ ਲਗਾਉਣ ਦਾ ਖ਼ਰਚਾ 90 ਹਜ਼ਾਰ ਹੈ ਜਿਸ ਵਿੱਚ 550 ਰੁੱਖ ਪੰਜਾਬ ਦੇ ਹੀ ਰੁੱਖ ਲਗਾਏ ਜਾਂਦੇ ਹਨ ਅਤੇ ਇਸ ਤਰੀਕੇ ਨਾਲ ਰੁੱਖਾਂ ਤੇ ਪੰਛੀ ਤੇ ਹਰ ਕਿਸਮ ਦੇ ਜੀਵ ਜੰਤੂ ਆਉਂਦੇ ਹਨ। ਇਹ ਆਮ ਰੁੱਖ ਲਾਉਣ ਦੇ ਢੰਗ ਨਾਲ਼ੋਂ ਵੱਖਰਾ ਹੈ – ਈਕੋਸਿੱਖ ਵੱਲੋਂ ਲਾਏ ਰੁੱਖਾ ਜੰਗਲਾਂ ਬਾਰੇ ਵੇਰਵਾ ਵੇਖ ਸਕਦੇ ਹੋ।