850 Sacred Forests planted – Press Conference in Chandigarh
ਪੰਜ ਲੱਖ ਰੁੱਖ – ਈਕੋਸਿੱਖ ਜਥੇਬੰਦੀ ਨੇ 56 ਮਹੀਨਿਆਂ ਵਿੱਚ 850 ਪਵਿੱਤਰ ਜੰਗਲ ਲਗਾਏ – इकोसिख ने 56 महीनों में लगाये 850 पवित्र जंगल
ਫਰਵਰੀ 2019 ਵਿੱਚ ਗੁਰੁ ਨਾਨਕ ਦੇਵਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਓਂਦਿਆਂ ਇਹ ਪ੍ਰਣ ਕੀਤਾ ਸੀ ਕਿ ਈਕੋਸਿੱਖ 10 ਲੱਖ ਰੁੱਖ ਲਗਾਏਗੀ।
ਪੰਜ ਲੱਖ ਰੁੱਖ ਲਗਾਕੇ ਪੰਜਾਬ ਨੂੰ ਹਰਾ ਭਰਾ ਕੀਤਾ –
ਈਕੋਸਿੱਖ ਨੇ ਇਸ ਮਹੀਨੇ ਲਗਭਗ ਅੱਧੇ ਸਫਰ ਨੂੰ ਪੁਰਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਈਕੋਸਿੱਖ ਉਨ੍ਹਾਂ ਜੰਗਲਾਂ ਨੂੰ ਲਗਾਉਣ ਲਈ ਆਪਣੇ ਸਾਰੇ ਸਮਰਥਕਾਂ ਸਹਿਯੋਗੀਆਂ ਦਾ ਧੰਨਵਾਦ ਕਰਦਾ ਹੈ। ਇਹ ਪੰਜਾਬ ਦੀ ਬਾਯੌ ਡਾਇਵਰਸਿਟੀ ਨੂੰ ਬਹਾਲ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਪੰਛੀਆਂ ਅਤੇ ਪੋਲੀਨੇਟਰਸ ਨੂੰ ਸੁਰੱਖਿਅਤ ਨਿਵਾਸ ਪ੍ਰਦਾਨ ਕਰਨ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਸ਼ਹਿਤ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।
ਇਹ ਸਾਰੇ ਰੁੱਖ ਬੜੀ ਤੇਜ਼ ਰਫ਼ਤਾਰ ਨਾਲ ਵੱਡੇ ਹੋ ਰਹੇ ਅਤੇ ਇਸ ਸੂਬੇ ਨੂੰ ਸ਼ੁਧ ਆਕਸੀਜਨ ਦੇ ਰਹੇ ਹਨ।
ਈਕੋਸਿੱਖ ਇੰਡਿਆਂ ਦੀ ਪ੍ਰਧਾਨ ਡਾ. ਸੁਪ੍ਰੀਤ ਕੋਰ ਨੇ ਪੰਜਾਬੀ ਨੌਜਵਾਨਾਂ, ਈਕੋਸਿੱਖ ਦੇ ਮਿਹਨਤੀ ਜੰਗਲ ਸਿਰਜਣਹਾਰਾਂ ਦੀ ਭੁਮਿਕਾ ਨੂੰ ਸਾਂਝਾ ਕੀਤਾ ਜੋ ਕਿ ਮਿਆਵਾਕੀ ਵਿਧੀ (ਜਪਾਨੀ ਵਿਧੀ) ਨਾਲ ਜੰਗਲ ਲਗਾਉਣ ਵਿੱਚ ਪੁਰੀ ਤਰਾਂ ਨਿਪੂੰਨ ਹਨ। ਉਨ੍ਹਾਂ ਨੇ ਇਸ ਤਕਨੀਕ ਦੇ ਵਿਸ਼ਵ ਪ੍ਰਸਿੱਧ ਮਾਹਿਰ ਸ਼ੁਭੇਂਦੂ ਸ਼ਰਮਾ ਦੂਆਰਾ ਮਾਰਗਦਰਸ਼ਨ ਕੀਤਾ ਗਿਆ ਹੈ। ਕੋਰ ਨੇ ਦਸਿਆ ਕਿ ਹੁਣ ਉਨ੍ਹਾਂ ਕੋਲ ਪੰਜਾਬ ਭਰ ਵਿੱਚ 45 ਵਧੀਆ ਜੰਗਲ ਲਗਾਉਣ ਵਾਲੇ ਨੌਜਵਾਨ ਮਾਹਰ ਹਨ ਅਤੇ ਉਹ ਹਰ ਰੋਜ ਬਹੁਤ ਗਰਮ ਮੌਸਮ ਜਾਂ ਬਰਸਾਤ ਦੇ ਦਿਨਾਂ ਵਿੱਚ ਵੀ ਜੰਗਲਾਂ ਨੂੰ ਲਗਾ ਰਹੇ ਹਨ। ਆਪਣੇ ਇਲਾਕੇ ਵਿੱਚ ਇਹ ਜੰਗਲ ਲਗਾਉਣ ਲਈ ਈਕੋਸਿਖ ਨਾਲ ਸੰਪਰਕ ਕਰੋ : +91 84273 19268 email:
[email protected]