fbpx

Now it's up to us : Help us make positive environmental change a priority :
Click here to Donate

A Message from the Jathedar: ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਤਾਵਰਨ ਦਿਵਸ ਵਜੋਂ ਮਨਾਏਗੀ –ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ: 12 ਮਾਰਚ- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਮੂਹ ਗੁਰਦੁਆਰਾ ਸਾਹਿਬਾਨ ਅਤੇ ਸਬੰਧਤ ਸੰਸਥਾਵਾਂ ਵਿੱਚ ਪੰਜ ਹਜਾਰ ਬੂਟੇ ਲਗਾ ਕਿ ਇਸ ਇਤਹਾਸਕ ਦਿਹਾੜੇ ਨੂੰ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ।
ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਸੱਤਵੇਂ ਨਾਨਕ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਨਾਨਕਸ਼ਾਹੀ ਸੰਮਤ 544 ਅਨੁਸਾਰ 1 ਨੂੰ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ ਤੇ ਇਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਹਰੇਕ ਗੁਰਦੁਆਰਾ ਸਾਹਿਬ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਘੱਟੋ ਘੱਟ ਪੰਜ ਹਜਾਰ ਬੂਟੇ ਲਗਾਏ ਜਾਣਗੇ।
ਉਹਨਾਂ ਕਿਹਾ ਕਿ ਤੰਦਰੁਸਤ ਤੇ ਖੁਸ਼ਹਾਲ ਜਿੰਦਗੀ ਜਿਊਣ ਲਈ ਜਿਵੇਂ ਮਨੁੱਖ ਨੂੰ ਭੋਜਨ ਅਤੇ ਪਾਣੀ ਦੀ ਜਰੂਰਤ ਹੁੰਦੀ ਹੈ, ਉਸੇ ਤਰਾਂ ਮਨੁੱਖੀ ਜੀਵਨ ਵਿੱਚ ਸ਼ੁੱਧ ਹਵਾ ਦਾ ਹੋਣਾ ਵੀ ਜਰੂਰੀ ਹੈ। ਹਰੇਕ ਸੱਭਿਅਕ ਮਨੁੱਖ ਨੂੰ ਇਸ ਕੁਦਰਤੀ ਹੋਂਦ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ, ਕਿਉਕਿ ਦਿਨ-ਬਾ-ਦਿਨ ਫੈਕਟਰੀਆਂ, ਗੱਡੀਆਂ ਦਾ ਧੂੰਆ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਰਿਹਾ ਹੈ ਤੇ ਕਈ ਵਾਰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਮਸ਼ੀਨੀਕਰਨ ਨਾਲ ਵਾਤਾਵਰਨ ਤੇ ਪੈ ਰਹੇ ਮਾੜੇ ਅਸਰ ਅਤੇ ਗੱਡੀਆਂ ਦੇ ਧੂੰਏ ਵਿੱਚਲੀਆਂ ਜਹਿਰੀਲੀਆਂ ਗੈਸਾਂ ਨਾਲ ਮਨੁੱਖ ਦੇ ਜੀਵਨ ਵਿੱਚ ਦਿਨੋ-ਦਿਨ ਰੋਗਾਂ ਦਾ ਵਾਧਾ ਹੋ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਮਨੁੱਖੀ ਜੀਵਨ ਨੂੰ ਸ਼ੁੱਧ ਹਵਾ-ਹਰਿਆਲੀ ਦੀ ਬਹੁਤ ਜਰੂਰਤ ਹੈ, ਜੋ ਦਿਨੋ-ਦਿਨ ਇਸ ਧਰਤੀ ਤੋਂ ਖਤਮ ਹੁੰਦੀ ਜਾ ਰਹੀ ਹੈ। ਸ਼ਹਿਰਾਂ ਵਿੱਚ ਸੰਘਣੀ ਵਸੋਂ ਹੋਣ ਕਾਰਨ ਪਹਿਲਾਂ ਹੀ ਦਰੱਖਤਾਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ ਤੇ ਜਰੂਰਤ ਅਨੁਸਾਰ ਸੜਕਾਂ ਚੌੜਾਈ ਦੌਰਾਨ ਦੋਪਾਸੀਂ ਲੱਗੇ ਦਰੱਖਤਾਂ ਅਤੇ ਜੰਗਲਾਂ ਦੀ ਦਿਨੋ ਦਿਨ ਹੋ ਰਹੀ ਕਟਾਈ ਕਾਰਨ ਗਲੋਬਲ ਤਪਸ਼ ਵੱਧ ਰਹੀ ਹੈ ਅਤੇ ਸਰਦੀਆਂ ਦਾ ਮੌਸਮ ਘਟ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਕਿਹਾ ਕਿ ਧਰਤੀ ਤੇ ਸ਼ੁੱਧ ਵਾਤਾਵਰਨ ਬਣਾਏ ਰੱਖਣ ਲਈ ਦਰੱਖਤਾਂ ਦਾ ਹੋਣਾ ਬਹੁਤ ਜਰੂਰੀ ਹੈ ਤੇ ਅੱਜ ਹਰੇਕ ਸੱਭਿਅਕ ਇਨਸਾਨ ਦਾ ਨੈਤਿਕ ਫਰਜ ਬਣਦਾ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਝੇ ਅਤੇ ਢੱਕਵੀਂ ਜਗ੍ਹਾ ਤੇ ਵੱਧ ਤੋਂ ਵੱਧ ਬੂਟੇ ਲਗਾਵੇ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਹਰ ਗੁਰਦੁਆਰਾ ਸਾਹਿਬ ਤੇ ਸਬੰਧਤ ਸੰਸਥਾਵਾਂ ਵਿੱਚ ਇਸ ਦਿਹਾੜੇ ਤੇ ਘੱਟੋ-ਘੱਟ ਪੰਜਾਹ-ਪੰਜਾਹ ਛਾਂਦਾਰ ਤੇ ਫਲਦਾਰ ਬੂਟੇ ਲਗਾਏਗੀ।